ਮਾਸਿਕ ਮੀਟਿੰਗ ਅਪ੍ਰੈਲ 2014

ਪਿਆਰੇ ਦੋਸਤੋ ,
ਪੰਜਾਬੀ ਲੇਖਕ ਮੰਚ ਦੀ ਮਾਸਿਕ  ਮੀਟਿੰਗ 13 April 2014 , ਐਤਵਾਰ, ਨੂੰ ਨਿਉਟਨ ਲਾਇਬ੍ਰੇਰੀ ਵਿਚ 1 .15 ਤੇ ਅਰੰਭ ਹੋਵੇਗੀ। ਮੈਂਬਰਾਂ ਨੂੰ ਸਮੇਂ ਸਿਰ ਆਉਣ ਦੀ ਬੇਨਤੀ ਕੀਤੀ ਜਾਂਦੀ ਹੈ।

ਇਸ਼ਤਿਹਾਰ
ਪ੍ਰਕਾਸ਼ਿਤ: ਸਾਰੀਆਂ ਵਿੱਚ | ਟਿੱਪਣੀ ਕਰੋ

ਮਾਸਿਕ ਮੀਟਿੰਗ

ਪਿਆਰੇ ਦੋਸਤੋ ,
ਲੇਖਕ ਮੰਚ ਦੀ ਮਾਸਿਕ  ਮੀਟਿੰਗ 13 April , Sunday ਨੂੰ Newton Library ਵਿਚ 1 .15 ਵਜੇ ਹੋਵੇਗੀ .
ਸਾਰੇ ਸਮੇਂ ਸਿਰ ਆਓਣਾ ਜੀ .

ਪ੍ਰਕਾਸ਼ਿਤ: ਸਾਰੀਆਂ ਵਿੱਚ | ਟਿੱਪਣੀ ਕਰੋ

ਮਾਸਿਕ ਮੀਟਿੰਗ

ਪਿਆਰੇ ਦੋਸਤੋ ,
ਲੇਖਕ ਮੰਚ ਦੀ ਮਾਸਿਕ ਮੀਟਿੰਗ 9 September ਨੂੰ Newton Library ਵਿਚ 1 .15 ਵਜੇ ਹੋਵੇਗੀ .
ਉਸ ਦਿਨ ਇੰਗ੍ਲੈੰਡ ਤੋਂ ਪ੍ਰਸਿਧ ਲਿਖਾਰੀ Sathi Ludhianwi ਵੀ ਸ਼ਾਮਿਲ ਹੋਣਗੇ .
ਸਾਰੇ ਸਮੇਂ ਸਿਰ ਆਓਣਾ ਜੀ .

ਪ੍ਰਕਾਸ਼ਿਤ: ਸਾਰੀਆਂ ਵਿੱਚ | ਟਿੱਪਣੀ ਕਰੋ

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ ਕਰਵਾਏ ਕਵੀ ਦਰਬਾਰ ਦੀ ਸੋਹਣ ਸਿੰਘ ਮੀਸ਼ਾ ਵਲੋਂ ਪ੍ਰਧਾਨਗੀ

2 ਸਤੰਬਰ 1978

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ 2 ਸਤੰਬਰ 1978 ਨੂੰ ਰੀਲੇਅ  ਪਾਰਕ ਕਮਿਊਨਿਟੀ ਸੈਂਟਰ ਵਿੱਚ ਇਕ ਕਵੀ ਦਰਬਾਰ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸੋਹਣ ਸਿੰਘ ਮੀਸ਼ਾ ਨੇ ਕੀਤੀ। ਮੀਸ਼ਾ ਜੀ ਨੂੰ ਐਸੋਸੀਏਸ਼ਨ ਨੇ ਟਰਾਂਟੋ ਤੋਂ ਵੈਨਕੂਵਰ ਆਉਣ ਲਈ ਸੱਦਾ ਦਿੱਤਾ ਅਤੇ ਸਪੌਂਸਰ ਕੀਤਾ; ਇਸ ਤਰ੍ਹਾਂ 1976 ਵਿੱਚ ਡਾ: ਹਰਿਭਜਨ ਸਿੰਘ ਨੂੰ ਵੀ ਇਥੇ ਆਉਣ ਲਈ ਐਸੋਸੀਏਸ਼ਨ ਨੇ ਸਪਾਂਸਾਰ ਕੀਤਾ ਸੀ।

ਮੀਸ਼ਾ ਜੀ ਦੀ ਜਾਣ ਪਛਾਣ ਸ੍ਰੋਤਿਆਂ ਨਾਲ ਕਰਵਾਉਂਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਜਮੇਰ ਰੋਡੇ ਨੇ ਕਿਹਾ ਕਿ ਭਾਰਤੀ ਸਾਹਿਤ ਅਕਾਦਮੀ ਵਲੋਂ ਮੀਸ਼ਾ ਜੀ ਦਾ ਸਨਮਾਣ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦਾ ਸਨਮਾਣ ਹੈ। …. ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਸਤੰਬਰ 1978 ਦੇ ਵਤਨੋਂ ਦੂਰ (ਸਫਾ 25) ਤੋਂ ਧੰਨਵਾਦ ਸਹਿਤ।

ਪ੍ਰਕਾਸ਼ਿਤ: ਵਿਸ਼ੇਸ਼ ਰਿਪਰਟਾਂ, ਸਾਰੀਆਂ ਵਿੱਚ | ਟੈਗ: , , , | ਟਿੱਪਣੀ ਕਰੋ

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ ਡਾ: ਹਰਿਭਜਨ ਸਿੰਘ ਦੇ ਸਨਮਾਨ ਵਿੱਚ ਕਵੀ ਦਰਬਾਰ

11 ਸਤੰਬਰ 1976

ਪੰਜਾਬੀ ਦੇ ਵਿਦਵਾਨ ਕਵੀ ਤੇ ਆਲੋਚਕ ਡਾ: ਹਰਿਭਜਨ ਸਿੰਘ ਦੇ ਕੈਨੇਡਾ ਫੇਰੀ ਸਮੇਂ ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵੈਨਕੂਵਰ ਵੱਲੋਂ ਵਿਸ਼ੇਸ਼ ਸੱਦਾ ਪੱਤਰ ਭੇਜ ਕੇ ਉਨ੍ਹਾਂ ਨੂੰ ਵੈਨਕੂਵਰ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਸ਼ਹੀਦ ਮੇਵਾ ਸਿੰਘ ਹਾਲ 8000 ਰੌਸ ਸਟਰੀਟ ਵੈਨਕੂਵਰ ਵਿੱਚ ਇਕ ਕਵੀ ਦਰਬਾਰ ਕਰਵਾਇਆ ਗਿਆ। ਮਾਣ ਵਜੋਂ ਡਾ: ਹਰਭਜਨ ਸਿੰਘ ਨੂੰ ਇਸ ਕਵੀ ਦਰਬਾਰ ਦਾ ਪ੍ਰਧਾਨ ਥਾਪਿਆ ਗਿਆ ਤੇ ਸਟੇਜ ਸਕੱਤ੍ਰੀ ਹਮੇਸ਼ਾਂ ਵਾਂਗ ਗੁਰਚਰਨ ਰਾਮਪੁਰੀ ਨੇ ਕੀਤੀ। …. ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਧੰਨਵਾਦ ਸਹਿਤ ਵਤਨੋਂ ਦੂਰ, ਅਕਤੂਬਰ 1976, ਸਫਾ 28.

ਪ੍ਰਕਾਸ਼ਿਤ: ਵਿਸ਼ੇਸ਼ ਰਿਪਰਟਾਂ, ਸਾਰੀਆਂ ਵਿੱਚ | ਟੈਗ: , , | ਟਿੱਪਣੀ ਕਰੋ

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ ਪਹਿਲਾ ਕਵੀ ਦਰਬਾਰ

1 ਮਈ 1976

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ ਪਹਿਲਾ ਕਵੀ ਦਰਵਾਰ ਇਕ ਮਈ 1976 ਨੂੰ ਗਰੈਂਡਵਿਊ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਪੇਸ਼ ਕੀਤਾ ਗਿਆ।

ਪੰਜਾਬੀ ਲਿਟਰੇਰੀ ਐਸੋਸਈਏਸ਼ਨ ਜੁਲਾਈ 1973 ਤੋਂ ਮੌਜੂਦਾ ਜਥੇਬੰਦਕ ਰੂਪ ਵਿੱਚ ਸਾਹਿਤ ਸੇਵਾ ਕਰ ਰਹੀ ਹੈ। ਐਸੋਸੀਏਸ਼ਨ ਦਾ ਮੁੱਖ ਮੰਤਵ ਕੈਨੇਡਾ ਵਿੱਚ ਸਿਹਤਮੰਦ ਪੰਜਾਬੀ ਸਾਹਿਤ ਨੂੰ ਉਤਸ਼ਾਹਤ ਕਰਨਾ ਤੇ ਕਵੀ ਦਰਬਾਰ ਦਾ ਮੁੱਖ ਮੰਤਵ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ ਸੀ।

ਕਵੀ ਦਰਬਾਰ ਵਿੱਚ ਐਸੋਸੀਏਸ਼ਨ ਦੇ 9 ਮੈਂਬਰਾਂ ਤੇ 8 ਹੋਰ ਸਾਹਿਤ ਸਨੇਹੀਆਂ ਨੇ ਕਵਿਤਾਵਾਂ ਪੜ੍ਹੀਆਂ। ਪਹਿਲੇ ਅੱਧ ਵਿੱਚ ਸੁਰਿੰਦਰ ਧੰਜਲ, ਗਿੱਲ ਮੋਰਾਂਵਾਲੀ, ਅਜਮੇਰ ਰੋਡੇ, ਗੁਰਮੂਲੇ, ਸਾਧੂ, ਸੁਰਜੀਤ ਕਲਸੀ, ਕਰਮ ਸਿੰਘ, ਸਰਵਨ ਧਾਲੀਵਾਲ, ਚਰਨ ਪਲਾਹੀ, ਗੁਰਚਰਨ ਰਾਮਪੁਰੀ ਤੇ ਸੁਖਮਿੰਦਰ ਸਿੰਘ ਅਤੇ ਦੂਜੇ ਅੱਧ ਵਿੱਚ ਗੁਰੂਮੇਲ, ਸਰਵਨ ਧਾਲੀਵਾਲ, ਅਮਰੀਕ ਪਲਾਹੀ, ਕਰਮ ਸਿੰਘ, ਸੁਰਿੰਦਰ ਧੰਜਲ, ਅਨੋਖ ਸਿੰਘ  ਆਦਮੀ, ਜਥੇਦਾਰ ਮੂਲਾ ਸਿੰਘ, ਬਖਸ਼ੀਸ਼ ਸਿੰਘ ਢਿੱਲੋਂ, ਦਲਜੀਤ ਕਲਿਆਣਪੁਰੀ, ਉੱਜਲ ਦੁਸਾਂਝ ਅਤੇ ਸੁਰਜੀਤ ਕਲਸੀ ਨੇ ਰਚਨਾਵਾਂ ਪੜ੍ਹੀਆਂ। ਪ੍ਰੋਗਰਾਮ ਦੇ ਦੋਹਾਂ ਭਾਗਾਂ ਵਿੱਚ ਸੰਗੀਤ ਅਧਿਆਪਕ ਬਲਬੀਰ ਸਿੰਘ ਭੰਗੂ ਹੁਰਾਂ ਨੇ ਆਪਣੀ ਉੱਚ-ਪੱਧਰੀ ਸੰਗੀਤ ਕਲਾ ਦੇ ਨਮੂਨੇ ਵਜੋਂ ਦੋ ਗੀਤ ਪੇਸ਼ ਕੀਤੇ। … ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਧੰਨਵਾਦ ਸਹਿਤ, ਵਤਨੋਂ ਦੂਰ, ਜੂਨ 1976.

ਪ੍ਰਕਾਸ਼ਿਤ: ਵਿਸ਼ੇਸ਼ ਰਿਪਰਟਾਂ, ਸਾਰੀਆਂ ਵਿੱਚ | ਟੈਗ: , | ਟਿੱਪਣੀ ਕਰੋ

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਵਲੋਂ ਆਲਮ ਲੋਹਾਰ-ਯਮਲਾ ਜੱਟ ਸ਼ਾਮ

16 ਜੁਲਾਈ 1976

ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਵੱਲੋਂ ਦੋਹਾਂ ਪੰਜਾਬਾਂ ਦੇ ਦੋ ਲੋਕ-ਪ੍ਰਿਯ ਕਲਾਕਾਰਾਂ-ਆਲਮ ਲੋਹਾਰ ਤੇ ਯਮਲਾ ਜੱਟ – ਦੇ ਸਨਮਾਨ ਵਿੱਚ ਇਕ ਸਵਾਗਤੀ ਮੀਟਿੰਗ 16 ਜੁਲਾਈ ਨੂੰ ਕੀਤੀ ਗਈ ਜਿਸ ਵਿੱਚ ਆਲਮ ਲੋਹਾਰ, ਲਾਲ ਚੰਦ ਯਮਲਾ ਜੱਟ ਤੇ ਉਸ ਦੀ ਸਾਥਣ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਮੁੱਖ ਪ੍ਰਾਹਣੇ ਸਨ। ਮੀਟਿੰਗ ਵਿੱਚ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੱਲੋਂ: ਗੁਰਚਰਨ ਰਾਮਪੁਰੀ, ਅਜਮੇਰ ਰੋਡੇ, ਸੁਰਿੰਦਰ ਧੰਜਲ, ਕਰਮ ਸਿੰਘ, ਸੁਰਜੀਤ ਕਲਸੀ, ਚਰਨਜੀਤਸਿੱਧੂ, ਦਲਜੀਤ ਤੂਰ, ਭੁਪਿੰਦਰ ਧਾਲੀਵਾਲ, ਅੰਮ੍ਰਿਤ ਮਾਨ ਤੋਂ ਬਿਨਾਂ ਵੈਨਕੂਵਰ ਦੇ ਪ੍ਰਸਿੱਧ ਸੰਗੀਤ ਅਧਿਆਪਕ ਬਲਬੀਰ ਸਿੰਘ ਭੰਗੂ ਅਤੇ ਕੈਨੇਡਾ ਦੇ ਇਕਲੌਤੇ ਪੰਜਾਬੀ ਨਾਵਲਕਾਰ ਕੇਸਰ ਸਿੰਘ ਐਡਮੰਟਨ ਤੇ ਕੁਝ ਹੋਰ ਸੰਗੀਤ-ਰਸੀਆਂ ਨੇ ਭਾਗ ਲਿਆ। … ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਧੰਨਵਾਦ ਸਹਿਤ, ਵਤਨੋਂ ਦੂਰ ਅਗਸਤ/ਸਤੰਬਰ 1976-ਸਫਾ 8.

ਪ੍ਰਕਾਸ਼ਿਤ: ਵਿਸ਼ੇਸ਼ ਰਿਪਰਟਾਂ, ਸਾਰੀਆਂ ਵਿੱਚ | ਟੈਗ: , , | ਟਿੱਪਣੀ ਕਰੋ