ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ

ਪੰਜਾਬੀ ਲੇਖਕ ਮੰਚ ਵੈਨਕੂਵਰ ਨੇ ਕਨੇਡਾ ਵਿੱਚ ਪਹਿਲੀ ਪੰਜਾਬੀ ਸਾਹਿਤਕ ਕਾਨਫਰੰਸ 7, 8, 9 ਅਗਸਤ, 1987 ਨੂੰ ਵੈਨਕੂਵਰ ਵਿੱਚ ਕਿਲਾਰਨੀ ਕਮਿਊਨਿਟੀ ਸੈਂਟਰ ਵਿਖੇ ਕਰਵਾਈ ਸੀ। ਇਸ ਕਾਨਫਰੰਸ ਵਿੱਚ ਕਨੇਡਾ ਦੇ ਸਾਹਿਤ ਅਤੇ ਸਭਿਆਚਾਰ ਦਾ ਲੇਖਾ ਜੋਖਾ ਕਰਦੇ 11 ਪਰਚੇ ਪੜ੍ਹੇ ਗਏ ਸਨ ਅਤੇ ਇਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਸਦੇ ਲੇਖਕਾਂ ਦੇ ਨਾਲ ਨਾਲ ਪਾਕਿਸਤਾਨ ਦੇ ਪੰਜਾਬੀ ਲੇਖਕ ਫ਼ਖਰ ਜ਼ਮਾਨ ਵੀ ਸ਼ਾਮਲ ਹੋਏ ਸਨ।

ਇਸ ਇਤਿਹਾਸਕ ਕਾਨਫਰੰਸ ਦੇ ਪੂਰੇ ਪ੍ਰੋਗਰਾਮ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਕੀਤੀ ਗਈ ਸੀ। ਕਾਨਫਰੰਸ ਤੋਂ ਬਾਅਦ ਇਸ ਕਾਨਫਰੰਸ ਵਿੱਚ ਪੜ੍ਹੇ ਗਏ ਪਰਚਿਆਂ ਅਤੇ ਉਹਨਾਂ ਉੱਪਰ ਹੋਈ ਬਹਿਸ ਨੂੰ “ਕਨੇਡੀਅਨ ਪੰਜਾਬੀ ਸਾਹਿਤ ਅਤੇ ਸਭਿਆਚਾਰ” ਨਾਮੀ ਕਿਤਾਬ ਦੇ ਰੂਪ ਵਿੱਚ ਵੀ ਛਾਪਿਆ ਗਿਆ ਸੀ। ਹੁਣ ਅਸੀਂ ਇਸ ਕਾਨਫਰੰਸ ਦੀ ਵੀਡੀਓ ਪੰਜਾਬੀ ਲੇਖਕ ਮੰਚ ਦੇ ਬਲਾਗ ‘ਤੇ ਪਾ ਰਹੇ ਹਾਂ ਤਾਂ ਕਿ ਇਹ ਇਤਿਹਾਸਕ ਕਾਰਵਾਈ ਨੂੰ ਬਹੁਤ ਸਾਰੇ ਲੋਕਾਂ ਨਾਲ ਸਾਂਝਾ ਕੀਤਾ ਜਾ ਸਕੇ। ਇਸ ਕਾਨਫਰੰਸ ਦੀ ਵੀਡੀਓ ਭੁਪਿੰਦਰ ਧਾਲੀਵਾਲ ਨੇ ਬਣਾਈ ਸੀ।

ਕਾਨਫਰੰਸ ਦਾ ਪਹਿਲਾ ਸੈਸ਼ਨ:
ਇਸ ਸੈਸ਼ਨ ਵਿੱਚ ਪਾਕਿਸਤਾਨੀ ਪੰਜਾਬੀ ਲੇਖਕ ਫ਼ਖਰ ਜ਼ਮਾਨ ਨੇ ਪਾਕਿਸਤਾਨ ਵਿੱਚ ਪੰਜਾਬੀ ਦੀ ਸਥਿਤੀ ‘ਤੇ ਗੱਲਬਾਤ ਕੀਤੀ।

ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ- ਸੈਸ਼ਨ 1- ਭਾਗ ਪਹਿਲਾ ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ:

ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ- ਸੈਸ਼ਨ 1- ਭਾਗ ਦੂਜਾ ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ:

ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ- ਸੈਸ਼ਨ 1- ਭਾਗ ਤੀਜਾ ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ:

ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ- ਸੈਸ਼ਨ 1- ਭਾਗ ਚੌਥਾ  ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ:

ਕਾਨਫਰੰਸ ਦੀ ਦੂਜੀ ਵੀਡੀਓ

ਇਸ ਵੀਡੀਓ ਦੇ ਪਹਿਲੇ ਭਾਗ ਦੇ ਪਹਿਲੇ ਵੀਹ ਮਿੰਟ ਕਾਨਫਰੰਸ ਵਿੱਚ ਲਾਈ ਗਈ ਪੰਜਾਬੀ ਦੇ ਮੋਢੀ ਲੇਖਕਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਦੀ ਹੋ ਰਹੀ ਤਿਆਰੀ ਉੱਤੇ ਕੇਂਦਰਿਤ ਹਨ। ਹੋ ਸਕਦਾ ਹੈ ਕਿ ਕਈ ਦਰਸ਼ਕਾਂ ਨੂੰ ਇਹ ਹਿੱਸਾ ਏਨਾ ਦਿਲਚਸਪ ਨਾ ਲੱਗੇ। ਇਸ ਲਈ ਉਹਨਾਂ ਦਰਸ਼ਕਾਂ ਨੂੰ ਸੁਝਾਅ ਹੈ ਕਿ ਉਹ ਵੀਡੀਓ ਦੇ ਪਹਿਲੇ ਹਿੱਸੇ ਦੇ ਵੀਹ ਮਿੰਟ ਛੱਡ ਦੇਣ ਅਤੇ ਉਸ ਤੋ ਅਗਾਂਹ ਦੇਖਣਾ ਸ਼ੁਰੂ ਕਰ ਦੇਣ। ਵੀਡੀਓ ਦੇ ਇਸ ਪੜਾਅ ‘ਤੇ ਗੁਰਚਰਨ ਰਾਮਪੁਰੀ ਨੇ ਆਏ ਹੋਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ। ਉਸ ਤੋਂ ਬਾਅਦ ਦਰਸ਼ਨ ਗਿੱਲ ਨੇ ਪੰਜਾਬੀ ਲੇਖਕ ਮੰਚ ਬਾਰੇ ਕੁਝ ਮਿਨਟਾਂ ਵਿੱਚ ਜਾਣ ਪਹਿਚਾਣ ਕਰਾਈ। ਉਹਨਾਂ ਤੋਂ ਬਾਅਦ ਅਜਮੇਰ ਰੋਡੇ ਨੇ ਇਸ ਕਾਨਫਰੰਸ ਨੂੰ ਕਰਾਉਣ ਦੇ ਮਕਸਦ ਬਾਰੇ ਚਾਨਣਾ ਪਾਇਆ ਅਤੇ ਇਹ ਦੱਸਿਆ ਕਿ ਕਾਨਫਰੰਸ ਦੀ ਕਾਰਵਾਈ ਕਿਵੇਂ ਚਲਾਈ ਜਾਵੇਗੀ।

ਫਿਰ ਗੁਰਚਰਨ ਰਾਮਪੁਰੀ ਨੇ ਆਪਣੇ ਪਰਚੇ  “ਕੈਨੇਡਾ ਵਿੱਚ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ” ਨੂੰ ਸੰਖੇਪ ਵਿੱਚ ਪੇਸ਼ ਕੀਤਾ। ਇਸ ਕਾਨਫਰੰਸ ਵਿੱਚ ਪਰਚੇ ਲੋਕਾਂ ਵਿੱਚ ਪਹਿਲਾਂ ਹੀ ਵੰਡ ਦਿੱਤੇ ਗਏ ਸਨ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਉਮੀਦ ਕੀਤੀ ਗਈ ਸੀ ਕਿ ਉਹ ਕਾਨਫਰੰਸ ਦੇ ਸੈਸ਼ਨਾਂ ਵਿੱਚ ਆਉਣ ਤੋਂ ਪਹਿਲਾਂ ਪਰਚੇ ਪੜ੍ਹ ਕੇ ਆਉਣਗੇ।

ਗੁਰਚਰਨ ਰਾਮਪੁਰੀ ਹੋਰਾਂ ਦੀ ਪੇਸ਼ਕਾਰੀ ਤੋਂ ਬਾਅਦ ਉਹਨਾ ਦੇ ਪਰਚੇ ‘ਤੇ ਬਹਿਸ ਹੋਈ ਜਿਸ ਵਿੱਚ ਅੱਗੇ ਦੱਸੇ ਬੁਲਾਰਿਆਂ ਨੇ ਹਿੱਸਾ ਲਿਆ: ਸੁਖਿੰਦਰ, ਨਵਤੇਜ ਭਾਰਤੀ, ਸੁਰਿੰਦਰ ਧੰਜਲ, ਸਾਧੂ ਬਿਨਿੰਗ, ਮਹਿੰਦਰ ਸੂਮਲ, ਅਮਰਜੀਤ ਸੂਫੀ, ਸੁਰਜੀਤ ਕਲਸੀ ਅਤੇ ਯੁਵਰਾਜ ਰਤਨ।

ਕਾਨਫਰੰਸ ਦੀ ਦੂਜੀ ਵੀਡੀਓ ਦੇ ਪਹਿਲੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ।

ਕਾਨਫਰੰਸ ਦੀ ਦੂਜੀ ਵੀਡੀਓ ਦੇ ਦੂਸਰੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ।

ਕਾਨਫਰੰਸ ਦੀ ਦੂਜੀ ਵੀਡੀਓ ਦੇ ਤੀਸਰੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ।

ਕਾਨਫਰੰਸ ਦੀ ਦੂਜੀ ਵੀਡੀਓ ਦੇ ਚੌਥੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ।

ਕਾਨਫਰੰਸ ਦੀ ਦੂਜੀ ਵੀਡੀਓ ਦੇ ਪੰਜਵੇਂ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ।

ਕਾਨਫਰੰਸ ਦੀ ਤੀਜੀ ਵੀਡੀਓ
ਦੂਜੀ ਵੀਡੀਓ ਦੇ ਭਾਗ 5 ਦੇ ਅਖੀਰ’ਤੇ ਸੁਰਿੰਦਰ ਧੰਜਲ ਨੇ ਆਪਣੇ ਪਰਚੇ “ਕੈਨੇਡੀਅਨ ਪੰਜਾਬੀ ਨਾਵਲ” ਦੀ ਜਾਣਪਛਾਣ ਕਰਾਉਣੀ ਸ਼ੁਰੂ ਕੀਤੀ ਸੀ, ਪਰ ਉਹ ਜਾਣ ਪਛਾਣ ਮੁਕੰਮਲ ਨਹੀਂ ਸੀ ਹੋਈ।

ਤੀਜੀ ਵੀਡੀਓ ਦਾ ਪਹਿਲਾ ਭਾਗ ਜਦੋਂ ਸ਼ੁਰੂ ਹੁੰਦਾ ਹੈ ਉਸ ਸਮੇਂ ਅਜਮੇਰ ਰੋਡੇ ਸੁਰਿੰਦਰ ਧੰਜਲ ਦੇ ਪਰਚੇ ਬਾਰੇ ਆਪਣੀ ਟਿੱਪਣੀ ਕਰਦੇ ਨਜ਼ਰ ਆਉਂਦੇ ਹਨ। ਇਸ ਦਾ ਅਰਥ ਹੈ ਕਿ ਸੁਰਿੰਦਰ ਧੰਜਲ ਹੁਰਾਂ ਵਲੋਂ ਪਰਚੇ ਦੀ ਜਾਣ-ਪਛਾਣ ਵੀਡੀਓ ਵਿੱਚ ਰਿਕਾਰਡ ਨਹੀਂ ਹੋ ਸਕੀ। ਇਸ ਦੇ ਨਾਲ ਹੀ ਅਜਮੇਰ ਰੋਡੇ ਹੁਰਾਂ ਤੋਂ ਪਹਿਲਾਂ ਸਾਧੂ ਬਿਨਿੰਗ, ਸੋਹਣ ਪੂੰਨੀ, ਦਰਸ਼ਨ ਗਿੱਲ ਅਤੇ ਗੁਰਚਰਨ ਰਾਮਪੁਰੀ ਨੇ ਸੁਰਿੰਦਰ ਧੰਜਲ ਦੇ ਪਰਚੇ ‘ਤੇ ਟਿੱਪਣੀਆਂ ਕੀਤੀਆਂ ਸਨ। ਉਹ ਟਿੱਪਣੀਆਂ ਵੀ ਵੀਡੀਓ ਵਿੱਚ ਰਿਕਾਰਡ ਨਹੀਂ ਹੋ ਸਕੀਆਂ। ਇਹਨਾਂ ਸਾਰੇ ਲੋਕਾਂ ਦੀਆਂ ਟਿੱਪਣੀਆਂ ਅਤੇ ਸੁਰਿੰਦਰ ਧੰਜਲ ਹੁਰਾਂ ਦਾ ਪੂਰਾ ਪਰਚਾ, ਪੰਜਾਬੀ ਲੇਖਕ ਮੰਚ ਵਲੋਂ ਛਾਪੀ ਗਈ ਕਿਤਾਬ “ਕੈਨੇਡੀਅਨ ਪੰਜਾਬੀ ਸਾਹਿਤ ਅਤੇ ਸਭਿਆਚਾਰ” ਵਿੱਚ ਉਪਲਭਧ ਹੈ।

ਤੀਜੀ ਵੀਡੀਓ ਦਾ ਪਹਿਲਾ ਭਾਗ ਦੇਖਣ ਲਈ ਹੇਠ ਲਿਖੀ ਤਸਵੀਰ ‘ਤੇ ਕਲਿੱਕ ਕਰੋ।

ਤੀਜੀ ਵੀਡੀਓ ਦਾ ਦੂਜਾ ਭਾਗ ਦੇਖਣ ਲਈ ਹੇਠ ਲਿਖੀ ਤਸਵੀਰ ‘ਤੇ ਕਲਿੱਕ ਕਰੋ।

ਤੀਜੀ ਵੀਡੀਓ ਦਾ ਤੀਜਾ ਭਾਗ ਦੇਖਣ ਲਈ ਹੇਠ ਲਿਖੀ ਤਸਵੀਰ ‘ਤੇ ਕਲਿੱਕ ਕਰੋ।

ਤੀਜੀ ਵੀਡੀਓ ਦਾ ਚੌਥਾ ਭਾਗ ਦੇਖਣ ਲਈ ਹੇਠ ਲਿਖੀ ਤਸਵੀਰ ‘ਤੇ ਕਲਿੱਕ ਕਰੋ।

ਤੀਜੀ ਵੀਡੀਓ ਦਾ ਪੰਜਵਾਂ ਭਾਗ ਦੇਖਣ ਲਈ ਹੇਠ ਲਿਖੀ ਤਸਵੀਰ ‘ਤੇ ਕਲਿੱਕ ਕਰੋ।

ਕਾਨਫਰੰਸ ਦੇ ਸਫਾ 2 ‘ਤੇ ਜਾਣ ਲਈ ਕਲਿੱਕ ਕਰੋ:

1 Responses to ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ

  1. Santokh Chhina. ਨੇ ਕਿਹਾ:

    So nice to see and listen to all famous writers and promoters. I enjoyed the whole conference and the Kavi Darbar.. During my time in 70s I was Associate Editor of PARDESI PUNJAB weekly punjabi paper from Toronto , Editor Gurdip Chauhan..
    One day Rampuri brought Surinder Dhanjal to see me and stay over night here at my summer home in Niagra falls and enjoyed their presence here. Rode brothers are very famous in our literary circle… God bless you all and keep up the good work.

ਟਿੱਪਣੀ ਕਰੋ